ਸੁਨੀਲ ਜਾਖੜ ਨੂੰ ਆਪਣੇ ਦਿੱਤੇ ਭਾਜਪਾ ਦੇ ਖ਼ਿਲਾਫ਼ ਬਿਆਨ ਭੁੱਲਣੇ ਨਹੀਂ ਚਾਹੀਦੇ : ਸੁਖਜਿੰਦਰ ਸਿੰਘ ਰੰਧਾਵਾ
ਜਦੋ ਜਦੋ ਉਹ ਕਾਂਗਰਸ ਖਿਲਾਫ ਬਿਆਨ ਦੇਣਗੇ ਉਹਨਾਂ ਦੇ ਬਿਆਨ ਉਹਨਾਂ ਨੂੰ ਯਾਦ ਕਰਵਾਂਗੇ - ਸੁਖਜਿੰਦਰ ਸਿੰਘ ਰੰਧਾਵਾ ।
ਰੋਹਿਤ ਗੁਪਤਾ
ਗੁਰਦਾਸਪੁਰ , 7 ਮਈ 2024 : ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਦੇ ਐਲਾਨੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋ ਲਗਾਤਾਰ ਆਪਣਾ ਚੁਨਾਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਬਟਾਲਾ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੀ ਉਹਨਾਂ ਨੂੰ ਜੋ ਵੀ ਲੋਕ ਮਿਲ ਰਹੇ ਹਨ ਜਾ ਜਿਹਨਾਂ ਕੋਲ ਉਹ ਜਾ ਰਹੇ ਹਨ ਜਾ ਭਾਵੇ ਕੋਈ ਘਰ ਬੈਠਾ ਹੈ ਹਰ ਕੋਈ ਪੰਜਾਬੀ ਇਸ ਵਾਰ ਚੋਣਾ ਚ ਉਹ ਸਾਂਸਦ ਚੁਣਨਾ ਚਾਹੰਦ ਹੈ ਜੋ ਏਕਤਾ ਅਖੰਡਤਾ ਦਾ ਗੱਲ ਕਰੇ ਜੋ ਪੰਜਾਬ ਦੇ ਮੁੱਦੇ ਲੈਕੇ ਲੋਕ ਸਭਾ ਚ ਅਵਾਜ ਉਠਾਏ ਭਾਵੇ ਉਹ ਪਠਾਨਕੋਟ ਦਾ ਬੰਦ ਪਿਆ ਏਅਰਪੋਰਟ ਹੈ ਭਾਵੇ ਉਹ ਅੰਮ੍ਰਿਤਸਰ ਦੇ ਏਅਰਪੋਰਟ ਤੋ ਇੰਟਰਨੈਸ਼ਨਲ ਫ਼ਲਾਈਟ ਦਾ ਮੁੱਦਾ ਹੋਵੇ ਚਾਹੇ ਨਸ਼ੇ ਦਾ ਮੁੱਦਾ ਹੋਵੇ ਜਾ ਸਰਹੱਦਾ ਤੇ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੋਵੇ ਇਸ ਦੇ ਨਾਲ ਹੀ ਸੁਨੀਲ ਜਾਖੜ ਵਲੋ ਚਰਨਜੀਤ ਚੰਨੀ ਤੇ ਲਾਏ ਇਲਾਜਮ ਜਾ ਕਿਸਾਨਾਂ ਦੇ ਧਰਨੇ ਵਿਰੋਧੀਆ ਵਲੋ ਕਰਵਾਏ ਜਾ ਰਹੇ ਦੇ ਬਿਆਨ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੁਨੀਲ ਜਾਖੜ ਜਦ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਾਨ ਉਦੋ ਜੋ ਉਹਨਾਂ ਭਾਜਪਾ ਦੇ ਖਿਲਾਫ ਬਿਆਨ ਦਿੱਤੇ ਸਨ ਉਹ ਉਹਨਾਂ ਨੂੰ ਭੁਲਨੇ ਨਹੀਂ ਚਾਹੀਦੇ । ਅਤੇ ਰੰਧਾਵਾ ਨੇ ਕਿਹਾ ਕੀ ਜਦੋ ਜਦੋ ਉਹ ਕਾਂਗਰਸ ਖਿਲਾਫ ਸੁਨੀਲ ਜਾਖੜ ਬਿਆਨ ਦੇਣਗੇ ਉਹਨਾਂ ਦੇ ਉਹ ਪੁਰਾਣੇ ਬਿਆਨ ਦੀਆ ਵੀਡੀਓ ਸਾਮਣੇ ਲਿਆ ਉਹਨਾਂ ਨੂੰ ਯਾਦ ਕਰਵਾਂਗੇ ।
ਉਥੇ ਹੀ ਅਰਵਿੰਦ ਕੇਜਰੀਵਾਲ ਵਲੋ ਖਾਲਿਸਤਾਨੀ ਪੱਖੀ ਸੰਗਠਨਾਂ ਵਲੋ ਲਾਏ ਫੰਡਸ ਬਾਰੇ ਐਨਆਈਏ ਦੀ ਜਾਂਚ ਕਰਵਾਉਣ ਦੇ ਮਾਮਲੇ ਨੂੰ ਲੈਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਗੁਰਵੰਤ ਸਿੰਘ ਪੰਨੂ ਜੋ ਹਮੇਸ਼ਾ ਖਾਲਸਤਾਨੀ ਪੱਖੀ ਗੱਲ ਕਰਦਾ ਹੈ ਨੇ ਆਪਣੀ ਪੁਰਾਣੀ ਵੀਡੀਓ ਚ ਤਾ ਸਰੇਆਮ ਕਿਹਾ ਕੀ ਇਹ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਲੱਖਾ ਡਾਲਰ ਭੇਜੇ ਹਨ ਅਤੇ ਅੱਜ ਤਕ ਕਦੇ ਵੀ ਅਰਵਿੰਦ ਕੇਜਰੀਵਾਲ ਜਾ ਭਗਵੰਤ ਮਾਨ ਨੇ ਉਸ ਵੀਡੀਓ ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਜੋ ਇਲਜ਼ਾਮ ਲੱਗ ਰਹੇ ਹਨ ਜਰੂਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਹੋਣ ਅਤੇ ਜਾਂਚ ਹੋਵੇ । ਅਕਾਲੀ ਦਲ ਦੇ ਚੰਡੀਗੜ੍ਹ ਦੇ ਉਮੀਦਵਾਰ ਦੇ ਪਾਰਟੀ ਛੱਡਣ ਅਤੇ ਟਿਕਟ ਵਾਪਸ ਦੇਣ ਦੇ ਮਾਮਲੇ ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਅਕਾਲੀ ਦਲ ਭਾਜਪਾ ਦਾ ਭਾਵੇ ਗਠਜੋੜ ਨਹੀਂ ਹੋਇਆ ਹੈ ਲੇਕਿਨ ਅਦਰੋ ਇਹ ਇਕੱਠੇ ਹਨ ਅਤੇ ਏਕ ਦੂਸਰੇ ਨੂੰ ਫ਼ਾਇਦਾ ਦੇਣ ਤੇ ਲੱਗੇ ਹਨ ਅਤੇ ਜਦ ਤਕ ਨਾਮਜਦਗੀਆ ਹੋਣੀਆਂ ਹਨ ਉਦੋ ਤਕ ਕਈ ਹੋਰ ਜਾਣੇ ਹਨ ।